ਮਾਰਕ ਅਤੇ ਕਰੈਕਟਰ ਰੀਡਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mark and Character Reader

ਇਹ ਉਹ ਯੰਤਰ ਹਨ ਜੋ ਰੋਸ਼ਨੀ ਰਾਹੀਂ ਅੱਖਰਾਂ ਨੂੰ ਪੜ੍ਹਦੇ ਹਨ ਤੇ ਇਨਪੁਟ ਨੂੰ ਕੰਪਿਊਟਰ ਤੱਕ ਪਹੁੰਚਾਉਂਦੇ ਹਨ। ਇਹ ਕਈ ਪ੍ਰਕਾਰ ਦੇ ਹੁੰਦੇ ਹਨ, ਜਿਨਾਂ ਵਿੱਚੋਂ ਮੁੱਖ ਤੌਰ 'ਤੇ ਹੇਠਾਂ ਲਿਖਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ:

(i) ਆਪਟੀਕਲ ਕਰੈਕਟਰ ਰੀਡਰ (Optical Character Reader): ਇਹ ਇਕ ਅਜਿਹਾ ਯੰਤਰ ਹੈ ਜੋ ਛਪੇ ਹੋਏ ਅੱਖਰਾਂ ਨੂੰ ਪੜ੍ਹਦਾ ਹੈ ਤੇ ਇਹਨਾਂ ਨੂੰ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਬਦਲ ਦਿੰਦਾ ਹੈ। ਇਹ ਮਹਿੰਗੇ ਹੋਣ ਕਾਰਨ ਵਧੇਰੇ ਲੋਕ-ਪ੍ਰਿਆ ਨਹੀਂ ਹੋ ਸਕੇ। ਸੰਖੇਪ ਵਿੱਚ ਇਸ ਨੂੰ ਓਸੀਆਰ (OCR) ਕਿਹਾ ਜਾਂਦਾ ਹੈ। ਵੱਖ-ਵੱਖ ਖੇਤਰੀ ਭਾਸ਼ਾਵਾਂ ਦੇ ਓਸੀਆਰ (ਸਾਫਟਵੇਅਰ) ਤਿਆਰ ਕਰਨ ਦੀਆਂ ਖੋਜਾਂ ਚਲ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ (ਗੁਰਮੁਖੀ) ਓਸੀਆਰ ਦਾ ਕੰਮ ਚਲ ਰਿਹਾ ਹੈ।

(ii) ਮੈਗਨੈਟਿਕ ਇੰਕ ਕਰੈਕਟਰ ਰੀਡਰ (Magnetic Ink Character Reader): ਇਹ ਬੈਂਕਾਂ ਵਿੱਚ ਚੈੱਕਾਂ ਦੀ ਪ੍ਰੋਸੈਸਿੰਗ ਕਰਨ ਲਈ ਵਰਤਿਆ ਜਾਂਦਾ ਹੈ। ਬੈਂਕਾਂ ਦੁਆਰਾ ਆਪਣੇ ਗਾਹਕਾਂ ਨੂੰ ਦਿੱਤੀਆਂ ਚੈੱਕ ਬੁੱਕਾਂ ਵਿੱਚ ਗਾਹਕ ਦਾ ਖਾਤਾ ਨੰਬਰ ਚੁੰਬਕੀ ਸਿਆਹੀ (ਮੈਗਨੈਟਿਕ ਇੰਕ) ਰਾਹੀਂ ਲਿਖਿਆ ਹੁੰਦਾ ਹੈ। ਚੈੱਕ ਦੀ ਰਕਮ ਮਸ਼ੀਨ ਦੀ ਵਰਤੋਂ ਨਾਲ ਦਰਜ਼ ਕੀਤੀ ਜਾਂਦੀ ਹੈ ਜਿਹੜੀ ਕਿ ਮੈਗਨੈਟਿਕ ਇੰਕ ਨਾਲ ਇਹ ਰਾਸ਼ੀ ਪ੍ਰਿੰਟ ਕਰਦੀ ਹੈ। ਫਿਰ ਮੈਗਨੈਟਿਕ ਇੰਕ ਨੂੰ ਪੜ੍ਹਨ ਵਾਲੇ ਇਨਪੁਟ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਯੰਤਰ ਮੈਗਨੈਟਿਕ ਇੰਕ ਦੇ ਅੱਖਰਾਂ ਨੂੰ ਪੜ੍ਹਦਾ ਹੈ ਤੇ ਕੰਪਿਊਟਰ ਦੇ ਪ੍ਰੋਸੈਸਰ ਨੂੰ ਭੇਜਦਾ ਹੈ। ਇਸ ਯੰਤਰ ਦੀ ਵਰਤੋਂ ਕਰਕੇ ਚੈੱਕ ਸਿੱਧਾ ਹੀ ਪੜ੍ਹ ਲਿਆ ਜਾਂਦਾ ਹੈ। ਚੈੱਕ ਨੰਬਰ ਨੂੰ ਹੱਥ ਨਾਲ ਦਰਜ ਨਹੀਂ ਕਰਨਾ ਪੈਂਦਾ। ਇਸ ਨਾਲ ਗ਼ਲਤੀ ਨਹੀਂ ਹੁੰਦੀ, ਕੰਮ ਵਿੱਚ ਪਾਰਦਰਸ਼ਤਾ ਆਉਂਦੀ ਹੈ ਤੇ ਸਮੇਂ ਦੀ ਕਾਫ਼ੀ ਬੱਚਤ ਹੁੰਦੀ ਹੈ।

(iii) ਆਪਟੀਕਲ ਮਾਰਕ ਰੀਡਰ (Optical Mark Reader): ਇਹ ਇਕ ਅਜਿਹਾ ਇਨਪੁਟ ਯੰਤਰ ਹੈ ਜੋ ਕਾਗ਼ਜ਼ ਉਪਰ ਪੈਨਸਿਲ ਜਾਂ ਪੈੱਨ ਦੇ ਨਿਸ਼ਾਨਾਂ ਨੂੰ ਪੜ੍ਹਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਓਐਮਆਰ (ਆਪਟੀਕਲ ਮਾਰਕ ਰੀਡਰ) ਸ਼ੀਟਾਂ ਵਰਤੀਆਂ ਜਾਂਦੀਆਂ ਹਨ। ਪ੍ਰਸ਼ਨ ਪੱਤਰ ਵਿੱਚ ਆਬਜੈਕਟਿਵ (ਬਹੁ ਚੋਣਵੇਂ ਉੱਤਰਾਂ ਵਾਲੇ) ਪ੍ਰਸ਼ਨ ਪੁੱਛੇ ਜਾਂਦੇ ਹਨ। ਪ੍ਰੀਖਿਆਰਥੀ ਪ੍ਰਸ਼ਨਾਂ ਦੇ ਅਧਾਰ ਉੱਤੇ ਓਐਮਆਰ ਸ਼ੀਟ ਉੱਪਰ ਖ਼ਾਨਿਆਂ ਨੂੰ ਕਾਲਾ ਕਰਦਾ ਹੈ। ਬਾਅਦ ਵਿੱਚ ਇਹੀ ਪੇਪਰ ਆਪਟੀਕਲ ਮਾਰਕ ਰੀਡਰ ਰਾਹੀਂ ਚੈੱਕ ਕਰ ਲਏ ਜਾਂਦੇ ਹਨ।

ਉੱਤਰ ਪੱਤਰੀ ਉੱਪਰ ਰੋਸ਼ਨੀ ਦੀਆਂ ਕਿਰਨਾਂ ਪਾਈਆਂ ਜਾਂਦੀਆਂ ਹਨ। ਆਪਟੀਕਲ ਮਾਰਕ ਰੀਡਰ ਪੇਪਰ ਪੜ੍ਹਦਾ ਹੈ ਤੇ ਸਹੀ ਉੱਤਰਾਂ ਦੀ ਚੋਣ ਕਰਕੇ ਨਤੀਜਾ ਤਿਆਰ ਕਰਦਾ ਹੈ।

ਉਪਰੋਕਤ ਇਨਪੁਟ ਯੰਤਰਾਂ ਤੋਂ ਇਲਾਵਾ ਕੰਪਿਊਟਰ ਦੇ ਖੇਤਰ ਵਿੱਚ ਟੱਚ ਪੈਡ , ਟਰੈਕ ਪੈਡ, ਬਾਰ ਕੋਡ ਰੀਡਰ, ਟਰੈਕ ਪੌਆਇੰਟਰ, ਮਾਡਮ ਆਦਿ ਯੰਤਰਾਂ ਦੀ ਵਰਤੋਂ ਵੀ ਕੀਤੀ ਜਾਂਦੀ

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.